ਜੇਕਰ ਤੁਸੀਂ ਵੀ ਆਪਣੇ ਝੜਦੇ ਵਾਲਾਂ ਤੋਂ ਪਰੇਸ਼ਾਨ ਹੋ ਤਾਂ ਰੋਜ਼ਾਨਾ ਕੁਝ ਮਿੰਟਾਂ ਲਈ ਸਿਰ ਦੀ ਮਸਾਜ ਕਰੋ ਪਰ ਗਿੱਲੇ ਵਾਲਾਂ 'ਚ ਕੰਘੀ ਕਦੇ ਨਾ ਕਰੋ। 'ਓਸ਼ੀਆ ਹਰਬਲਸ' ਕੰਪਨੀ ਦੇ ਡਾਇਰੈਕਟਰ ਦਲੀਪ ਕੁੰਡਲੀਆ ਨੇ ਵਾਲਾਂ ਨੂੰ ਝੜਨ ਤੋਂ ਰੋਕਣ ਦੇ ਕੁਝ ਅਜਿਹੇ ਹੀ ਲਾਭਦਾਇਕ ਟਿਪਸ ਦਿੱਤੇ ਹਨ।
► ਵਾਲਾਂ ਦੀ ਮਸਾਜ
ਰੁਟੀਨ 'ਚ ਕੁਝ ਮਿੰਟਾਂ ਲਈ ਸਿਰ ਦੀ ਚੰਪੀ ਕਰੋ। ਇੰਝ ਕਰਨ ਨਾਲ ਖੂਨ ਦਾ ਸੰਚਾਰ ਕੰਟਰੋਲ ਕਰਨ 'ਚ ਮਦਦ ਮਿਲੇਗੀ। ਸਿਰ ਦੀ ਚਮੜੀ ਦਾ ਸਹੀ ਖੂਨ ਸੰਚਾਰ ਵਾਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਰੱਖਦਾ ਹੈ। ਸਿਰ ਦੀ ਮਸਾਜ ਜੈਤੂਨ ਜਾਂ ਨਾਰੀਅਲ ਤੇਲ 'ਚ ਦੋ ਬੂੰਦਾਂ ਨਿੰਬੂ ਦਾ ਰਸ ਮਿਲਾ ਕੇ ਕਰੋ। ਇਕ ਘੰਟੇ ਬਾਅਦ ਸ਼ੈਂਪੂ ਨਾਲ ਵਾਲ ਧੋ ਲਓ।
► ਘਰੇਲੂ ਹੇਅਰ ਸਪਾ
ਗਰਮ ਪਾਣੀ 'ਚ ਜੈਤੂਨ ਦੇ ਤੇਲ ਦੀਆਂ ਕੁਝ ਬੂੰਦਾਂ ਮਿਲਾਓ ਅਤੇ ਇਸ 'ਚ ਦੋ ਮਿੰਟ ਲਈ ਇਕ ਤੌਲੀਆ ਡੁਬੋ ਕੇ ਰੱਖੋ। ਫਿਰ ਉਸੇ ਤੌਲੀਏ ਨਾਲ ਵਾਲਾਂ ਨੂੰ ਢਕ ਲਓ। ਇਹ ਤੁਹਾਡੇ ਵਾਲਾਂ ਲਈ ਕੁਦਰਤੀ ਸਪਾ ਹੋਵੇਗਾ।
► ਕੁਦਰਤੀ ਰਸ ਜਾਂ ਜੂਸ
ਤੁਸੀਂ ਆਪਣੇ ਸਿਰ ਦੀ ਚਮੜੀ 'ਤੇ ਲਸਣ, ਪਿਆਜ ਜਾਂ ਅਦਰਕ ਦਾ ਰਸ ਲਗਾ ਸਕਦੇ ਹੋ। ਇਸ ਨੂੰ ਸਾਰੀ ਰਾਤ ਲੱਗਾ ਰਹਿਣ ਦਿਓ ਅਤੇ ਸਵੇਰੇ ਚੰਗੀ ਤਰ੍ਹਾਂ ਧੋ ਲਓ।
► ਗਿੱਲੇ ਵਾਲਾਂ 'ਚ ਕੰਘੀ ਕਰਨ ਤੋਂ ਕਰੋ ਤੌਬਾ
ਵਾਲਾਂ ਨੂੰ ਮਜ਼ਬੂਤ ਰੱਖਣ ਲਈ ਗਿੱਲੇ ਵਾਲਾਂ 'ਚ ਕੰਘੀ ਨਾ ਕਰਨਾ ਸਭ ਤੋਂ ਬਿਹਤਰ ਉਪਾਅ ਹੈ। ਗਿੱਲੇ ਵਾਲਾਂ 'ਚ ਕੰਘੀ ਕਰਨ ਨਾਲ ਵਾਲ ਵਧੇਰੇ ਟੁੱਟਦੇ ਹਨ। ਜੇਕਰ ਬਹੁਤੀ ਕਾਹਲੀ ਹੋਵੇ ਤਾਂ ਵੀ ਵਾਲਾਂ ਨੂੰ ਹਲਕੇ ਸੁੱਕਣ ਦਿਓ, ਫਿਰ ਕੰਘੀ ਨਾਲ ਸਵਾਰੋ।
ਸਵਾਈਨ ਫਲੂ ਤੋਂ ਘਬਰਾਓ ਨਾ, ਅਜ਼ਮਾਓ ਇਹ ਘਰੇਲੂ ਨੁਸਖੇ
NEXT STORY